ServicesPower CutsHelp
SERVER12

Text updates during a power cut

If your power’s off, we can keep you updated with text messages.

Register for this service

Follow us

Twitter Icon Facebook Iconfbmessanger

Instagram Icon linkedIn Icon YouTube Icon

ਉਪਯੋਗੀ ਜਾਣਕਾਰੀ

 

ਪੂਰੇ ਲੰਡਨ, ਸਾਊਥ ਈਸਟ ਅਤੇ ਈਸਟ ਆਫ ਇੰਗਲੈਂਡ ਵਿੱਚ ਸਾਡੇ ਕੋਲ ਬਿਜਲੀ ਦੀਆਂ ਤਾਰਾਂ ਅਤੇ ਲਾਈਨਾਂ ਦੀ ਮਲਕੀਅਤ ਅਤੇ ਸਾਂਭ-ਸੰਭਾਲ ਹੈ ਅਤੇ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਤੁਹਾਡੀਆਂ ਲਾਈਟਾਂ ਚਲਦੀਆਂ ਰਹਿਣ। ਅਸੀਂ ਪਾਵਰ ਦੇ ਸਾਜ਼-ਸਾਮਾਨ ਦੀ ਸਾਂਭ-ਸੰਭਾਲ ਕਰਦੇ ਹਾਂ ਅਤੇ ਇਸ ਨੂੰ ਅਪਗ੍ਰੇਡ ਕਰਦੇ ਹਾਂ। ਅਸੀਂ ਬਿਜਲੀ ਦੀਆਂ ਤਾਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਂਦੇ ਹਾਂ ਅਤੇ ਨਵੀਆਂ ਤਾਰਾਂ ਜੋੜਦੇ ਹਾਂ। ਅਸੀਂ ਤੁਹਾਡੇ ਇਲਾਕੇ ਨੂੰ ਕਵਰ ਕਰਦੇ ਹਾਂ ਜਾਂ ਨਹੀਂ, ਇਸ ਦਾ ਪਤਾ ਇੱਥੇ ਲਗਾਓ.ਅਸੀਂ ਨਾਮ ਬਦਲ ਦਿੱਤੇ ਹਨ ਤਾਂ ਜੋ ਤੁਸੀਂ ਸਾਨੂੰ ਇਲੈਕਟ੍ਰੀਸਿਟੀ ਬੋਰਡ ਜਾਂ ਹੋਰਨਾਂ ਨਾਵਾਂ ਵੱਜੋਂ ਜਾਣ ਸਕੋ।

ਤੁਹਾਡਾ ਬਿਜਲੀ ਸਪਲਾਇਰ ਉਹ ਕੰਪਨੀ ਹੁੰਦੀ ਹੈ ਜਿਸ ਦੀ ਚੋਣ ਤੁਸੀਂ ਆਪਣੀ ਬਿਜਲੀ ਖਰੀਦਣ ਲਈ ਕਰਦੇ ਹੋ, ਅਤੇ ਜਿਸ ਨੂੰ ਤੁਸੀਂ ਆਪਣੇ ਬਿਲਾਂ ਦਾ ਭੁਗਤਾਨ ਕਰਦੇ ਹੋ। ਜੇ ਤੁਸੀਂ ਆਪਣਾ ਬਿਲ ਦੇਖੋ - ਤਾਂ ਤੁਸੀਂ ਜੋ ਭੁਗਤਾਨ ਕਰਦੇ ਹੋ ਉਸ ਦਾ ਇੱਕ ਹਿੱਸਾ ਤੁਹਾਡੇ ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਚਲਾਉਣ ਅਤੇ ਸਾਂਭ-ਸੰਭਾਲ ਲਈ UK ਪਾਵਰ ਨੈਟਵਰਕਸਨੂੰ ਦਿੱਤਾ ਜਾਂਦਾ ਹੈ।

ਸੰਖੇਪ ਵਿੱਚ, ਅਸੀਂ ਗੱਲ ਕਰਨ ਵਾਸਤੇ ਸਹੀ ਲੋਕ ਹਾਂ:

  • ਜੇ ਤੁਹਾਡੇ ਇਲਾਕੇ ਵਿੱਚ ਪਾਵਰ ਕੱਟ ਹੈ
  • ਜੇ ਤੁਹਾਨੂੰ ਨਵੀਂ ਬਿਜਲੀ ਸਪਲਾਈ ਦੀ ਲੋੜ ਪੈਂਦੀ ਹੈ ਜਾਂ ਤੁਹਾਨੂੰ ਆਪਣੀ ਮੌਜੂਦਾ ਸਪਲਾਈ ਵਿੱਚ ਤਬਦੀਲੀਆਂ ਕਰਨ ਦੀ ਲੋੜ ਪੈਂਦੀ ਹੈ
  • ਜੇ ਤੁਹਾਨੂੰ ਸਿਰ ਉਪਰਲੀਆਂ ਬਿਜਲੀ ਦੀਆਂ ਲਾਈਨਾਂ ਦੇ ਨਜ਼ਦੀਕ ਜਾਂ ਇਹਨਾਂ ਦੇ ਉੱਪਰ ਕਿਸੇ ਸਾਂਭ-ਸੰਭਾਲ ਦੀ ਲੋੜ ਪੈਂਦੀ ਹੈ, ਮਿਸਾਲ ਲਈ ਬਿਜਲੀ ਦੀਆਂ ਲਾਈਨਾਂ ਤੋਂ ਦਰਖ਼ਤਾਂ ਨੂੰ ਕੱਟਣਾ ਜਾਂ ਉਹਨਾਂ ਨੂੰ ਬਚਾਉਣ ਲਈ ਉੱਪਰ ਵਾਲੀਆਂ ਤਾਰਾਂ ਨੂੰ ਢੱਕਣਾ

ਪਾਵਰ ਕੱਟ ਬਹੁਤ ਜ਼ਿਆਦਾ ਨਹੀਂ ਹੁੰਦੇ ਪਰ ਜੇ ਬਿਜਲੀ ਦੇ ਨੈਟਵਰਕ ਵਿੱਚ ਨੁਕਸ ਹੋਵੇ ਜਾਂ ਇਹ ਨੁਕਸਾਨਗ੍ਰਸਤ ਹੋਵੇ ਤਾਂ ਤੁਹਾਡੀਆਂ ਲਾਈਟਾਂ ਮੁੜ ਚਾਲੂ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ। ਜਿੰਨੀ ਜਲਦੀ ਸਾਨੂੰ ਪਾਵਰ ਕੱਟ ਦੇ ਬਾਰੇ ਪਤਾ ਲੱਗਦਾ ਹੈ, ਓਨੀ ਜਲਦੀ ਅਸੀਂ ਬਿਜਲੀ ਨੂੰ ਮੁੜ ਤੋਂ ਠੀਕ ਕਰ ਸਕਦੇ ਹਾਂ।

ਜੇ ਤੁਹਾਡੀ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਕਿਰਪਾ ਕਰਕੇ ਸਾਨੂੰ ਦਿਨ ਦੇ 24 ਘੰਟੇ 0800 31 63 105 'ਤੇ ਜਾਂ ਬਸ 105 'ਤੇ ਕਾਲ ਕਰੋ। ਕਿਸੇ ਹੋਰ ਪੁੱਛ-ਗਿਛ ਲਈ, ਕਿਰਪਾ ਕਰਕੇ 0800 029 4285 'ਤੇ ਕਾਲ ਕਰੋ।